ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
੨ ਤਵਾਰੀਖ਼ 27:1

Notes

No Verse Added

੨ ਤਵਾਰੀਖ਼ 27:1

1
ਯੋਥਾਮ ਪੰਝੀਆਂ ਵਰਿਹਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਸੋਲਾਂ ਵਰਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਉਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ
2
ਉਹ ਸੱਭੋ ਕੁਝ ਜੋ ਉਹ ਦੇ ਪਿਉ ਉਜ਼ੀਯਾਹ ਨੇ ਕੀਤਾ ਸੀ ਉਵੇਂ ਹੀ ਉਹ ਨੇ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਪਰ ਉਹ ਯਹੋਵਾਹ ਦੀ ਹੈਕਲ ਵਿੱਚ ਨਾ ਵੜਿਆ ਅਤੇ ਅਜੇ ਤੀਕ ਲੋਕੀ ਵਿਗੜੀ ਚਾਲ ਚੱਲਦੇ ਸਨ
3
ਉਸ ਨੇ ਯਹੋਵਾਹ ਦੇ ਭਵਨ ਦਾ ਉੱਪਰਲਾ ਦਰ ਬਣਾਇਆ ਅਤੇ ਓਫਲ ਦੀ ਕੰਧ ਉੱਤੇ ਉਸ ਨੇ ਬਹੁਤ ਕੁਝ ਬਣਾਇਆ
4
ਉਸ ਨੇ ਯਹੂਦਾਹ ਦੇ ਪਹਾੜ ਵਿੱਚ ਸ਼ਹਿਰ ਬਣਾਏ ਅਤੇ ਜੰਗਲਾਂ ਵਿੱਚ ਕੋਟ ਤੇ ਬੁਰਜ ਬਣਵਾਏ
5
ਉਹ ਅੰਮੋਨੀਆਂ ਦੀਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿੱਤਿਆ ਅਤੇ ਉਸੇ ਸਾਲ ਅੰਮੋਨੀਆਂ ਨੇ ਇੱਕ ਸੌ ਕਿਨਤਾਰ ਚਾਂਦੀ ਅਤੇ ਪੰਝੱਤਰ ਹਜ਼ਾਰ ਮਣ ਕਣਕ ਅਰ ਪੰਝਤੱਰ ਹਜ਼ਾਰ ਮਣ ਜੌਂ ਉਹ ਨੂੰ ਦਿੱਤੇ ਅਰ ਉੱਨਾ ਹੀ ਅੰਮੋਨੀਆਂ ਨੇ ਦੂਜੇ ਅਤੇ ਤੀਜੇ ਵਰਹੇ ਵੀ ਉਹ ਨੂੰ ਦਿੱਤਾ
6
ਸੋ ਯੋਥਾਮ ਬਲਵਾਨ ਹੋ ਗਿਆ ਕਿਉਂ ਜੋ ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ
7
ਅਤੇ ਯੋਥਾਮ ਦੇ ਬਾਕੀ ਕੰਮ ਅਤੇ ਉਹ ਦੀਆਂ ਸਾਰੀਆਂ ਲੜਾਈਆਂ ਅਤੇ ਉਹ ਦੇ ਵਰਤਾਓ ਵੇਖੋ, ਓਹ ਇਸਰਾਏਲ ਅਰ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ
8
ਉਹ ਪੱਚੀਆਂ ਵਰਿਹਾਂ ਦਾ ਸੀ ਜਦੋਂ ਰਾਜ ਕਰਨ ਲੱਗਾ ਅਤੇ ਉਹ ਨੇ ਸੋਲਾਂ ਵਰਿਹੇ ਯਰੂਸ਼ਲਮ ਵਿੱਚ ਰਾਜ ਕੀਤਾ
9
ਅਤੇ ਯੋਥਾਮ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਅਤੇ ਉਹ ਦਾ ਪੁੱਤ੍ਰ ਆਹਾਜ਼ ਉਹ ਦੇ ਥਾਂ ਰਾਜ ਕਰਨ ਲੱਗਾ।।
×

Alert

×

punjabi Letters Keypad References